ਵਰਤੋਂਕਾਰਾਂ ਲਈ Google Maps ਦੇ ਵਧੀਕ ਸੇਵਾ ਦੇ ਨਿਯਮ

ਪਿਛਲੀ ਵਾਰ ਸੋਧਿਆ ਗਿਆ: 4 ਜੂਨ 2025

Google Maps ਜਾਂ Google Maps Platform ਸੇਵਾਵਾਂ ਨਾਲ ਏਕੀਕ੍ਰਿਤ ਕਿਸੇ ਵੀ ਤੀਜੀ ਧਿਰ ਦੇ ਉਤਪਾਦਾਂ ਜਾਂ ਸੇਵਾਵਾਂ ਦੀ ਵਰਤੋਂ ਕਰ ਕੇ, ਇੱਕ ਵਰਤੋਂਕਾਰ ਵਜੋਂ ਤੁਹਾਡਾ (1) Google ਦੇ ਸੇਵਾ ਦੇ ਨਿਯਮਾਂ ਅਤੇ (2) Google Maps ਦੇ ਇਨ੍ਹਾਂ ਵਧੀਕ ਸੇਵਾ ਦੇ ਨਿਯਮਾਂ ("Maps ਦੇ ਵਧੀਕ ਨਿਯਮਾਂ") ਨੂੰ ਸਵੀਕਾਰ ਕਰਨਾ ਲਾਜ਼ਮੀ ਹੈ। Maps ਦੇ ਵਧੀਕ ਨਿਯਮਾਂ ਵਿੱਚ Google Maps/Google Earth ਅਤੇ Google Maps/Google Earth API ਦੇ ਕਨੂੰਨੀ ਨੋਟਿਸ ਹਵਾਲੇ ਵਜੋਂ ਸ਼ਾਮਲ ਹਨ।

ਕਿਰਪਾ ਕਰਕੇ ਇਨ੍ਹਾਂ ਵਿੱਚੋਂ ਹਰੇਕ ਦਸਤਾਵੇਜ਼ ਨੂੰ ਧਿਆਨ ਨਾਲ ਪੜ੍ਹੋ। ਇਕੱਠਿਆਂ, ਇਨ੍ਹਾਂ ਦਸਤਾਵੇਜ਼ਾਂ ਨੂੰ ਨਿਯਮਾਂ ਵਜੋਂ ਜਾਣਿਆ ਜਾਂਦਾ ਹੈ। ਇਹ ਇਸ ਬਾਰੇ ਦੱਸਦੇ ਹਨ ਕਿ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਤੁਸੀਂ ਸਾਡੇ ਤੋਂ ਕੀ ਉਮੀਦ ਕਰ ਸਕਦੇ ਹੋ ਅਤੇ ਅਸੀਂ ਤੁਹਾਡੇ ਤੋਂ ਕੀ ਉਮੀਦ ਕਰਦੇ ਹਾਂ।

ਜੇ ਤੁਸੀਂ ਆਪਣੇ Business Profile ਦਾ ਪ੍ਰਬੰਧਨ ਕਰਨ ਲਈ Google Maps ਵਿੱਚ ਉਨ੍ਹਾਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਦੇ ਹੋ, ਜੋ ਸਿਰਫ਼-ਵਪਾਰੀਆਂ ਨੂੰ ਮਿਲਦੀਆਂ ਹਨ, ਤਾਂ ਉਸ ਵਰਤੋਂ ਲਈ https://support.google.com/business/answer/9292476 'ਤੇ ਮੌਜੂਦ Google Business Profile ਦੇ ਨਿਯਮ ਲਾਗੂ ਹੁੰਦੇ ਹਨ।

ਅਸੀਂ ਤੁਹਾਨੂੰ ਸਾਡੀ ਪਰਦੇਦਾਰੀ ਨੀਤੀ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਾਂ। ਇਸ ਵਿੱਚ ਇਹ ਵਿਆਖਿਆ ਕੀਤੀ ਗਈ ਹੈ ਕਿ ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ, ਅਸੀਂ ਉਸਨੂੰ ਕਿਉਂ ਇਕੱਤਰ ਕਰਦੇ ਹਾਂ ਅਤੇ ਤੁਸੀਂ ਕਿਵੇਂ ਆਪਣੀ ਜਾਣਕਾਰੀ ਨੂੰ ਅੱਪਡੇਟ ਕਰ ਸਕਦੇ ਹੋ, ਉਸਦਾ ਪ੍ਰਬੰਧਨ ਕਰ ਸਕਦੇ ਹੋ, ਉਸ ਨੂੰ ਨਿਰਯਾਤ ਕਰ ਸਕਦੇ ਹੋ ਅਤੇ ਉਸ ਨੂੰ ਮਿਟਾ ਸਕਦੇ ਹੋ

  1. ਲਾਇਸੰਸ। ਜਦੋਂ ਤੱਕ ਤੁਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋ, Google ਦੇ ਸੇਵਾ ਦੇ ਨਿਯਮ ਤੁਹਾਨੂੰ Google Maps ਵਰਤਣ ਦਾ ਲਾਇਸੰਸ ਦਿੰਦੇ ਹਨ, ਜਿਸ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਵੀ ਸਾਮਲ ਹਨ ਜਿਨ੍ਹਾਂ ਨਾਲ ਤੁਸੀਂ ਹੇਠਾਂ ਦਿੱਤੇ ਕੰਮ ਕਰ ਸਕਦੇ ਹੋ:

    1. ਨਕਸ਼ਿਆਂ ਨੂੰ ਦੇਖਣਾ ਅਤੇ ਉਨ੍ਹਾਂ ਨੂੰ ਐਨੋਟੇਟ ਕਰਨਾ;

    2. KML ਫ਼ਾਈਲਾਂ ਅਤੇ ਨਕਸ਼ੇ ਦੀਆਂ ਲੇਅਰਾਂ ਬਣਾਉਣੀਆਂ; ਅਤੇ

    3. ਸਮੱਗਰੀ ਨੂੰ ਸਹੀ ਵਿਸ਼ੇਸ਼ਤਾ ਦੇ ਨਾਲ ਆਨਲਾਈਨ, ਵੀਡੀਓ ਵਿੱਚ ਅਤੇ ਛਪੀ ਹੋਈ ਸਮੱਗਰੀ ਵਿੱਚ ਜਨਤਕ ਤੌਰ 'ਤੇ ਦਿਖਾਉਣਾ।

  2. Google Maps ਨਾਲ ਜਿਹੜੀਆਂ ਖਾਸ ਚੀਜ਼ਾਂ ਕਰਨ ਦੀ ਤੁਹਾਨੂੰ ਇਜਾਜ਼ਤ ਹੈ, ਉਨ੍ਹਾਂ ਬਾਰੇ ਹੋਰ ਵੇਰਵਿਆਂ ਲਈ ਕਿਰਪਾ ਕਰਕੇ Google Maps, Google Earth ਅਤੇ Street View ਦੀ ਵਰਤੋਂ ਕਰਨਾ ਇਜਾਜ਼ਤਾਂ ਪੰਨਾ ਦੇਖੋ।

  3. ਪਾਬੰਦੀਸ਼ੁਦਾ ਵਿਹਾਰ। ਤੁਹਾਡੇ ਵੱਲੋਂ ਇਸ ਸੈਕਸ਼ਨ 2 ਦੀ ਪਾਲਣਾ Google Maps ਨੂੰ ਵਰਤਣ ਲਈ ਤੁਹਾਡੇ ਲਾਇਸੰਸ ਦੀ ਸ਼ਰਤ ਹੈ। Google Maps ਦੀ ਵਰਤੋਂ ਕਰਦੇ ਸਮੇਂ, ਤੁਸੀਂ ਹੇਠਾਂ ਦਿੱਤੇ ਕੰਮ ਨਹੀਂ ਕਰ ਸਕਦੇ (ਜਾਂ ਤੁਹਾਡੀ ਤਰਫ਼ੋਂ ਕੰਮ ਕਰਨ ਵਾਲਿਆਂ ਨੂੰ ਕਰਨ ਨਹੀਂ ਦੇ ਸਕਦੇ):

    1. Google Maps ਦੇ ਕਿਸੇ ਵੀ ਹਿੱਸੇ ਨੂੰ ਮੁੜ-ਵੰਡਣਾ ਜਾਂ ਵੇਚਣਾ ਜਾਂ Google Maps 'ਤੇ ਆਧਾਰਿਤ ਕੋਈ ਨਵਾਂ ਉਤਪਾਦ ਜਾਂ ਸੇਵਾ ਬਣਾਉਣੀ;

    2. ਸਮੱਗਰੀ ਨੂੰ ਕਾਪੀ ਕਰਨਾ (ਜਦੋਂ ਤੱਕ ਕਿ ਤੁਹਾਨੂੰ Google Maps, Google Earth ਅਤੇ Street View ਦੀ ਵਰਤੋਂ ਕਰਨਾ ਇਜਾਜ਼ਤਾਂ ਪੰਨੇ ਜਾਂ "ਉਚਿਤ ਵਰਤੋਂ" ਸਮੇਤ ਲਾਗੂ ਹੋਣ ਵਾਲੇ ਬੌਧਿਕ ਸੰਪਤੀ ਸੰਬੰਧੀ ਕਨੂੰਨ ਰਾਹੀਂ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੈ);

    3. ਸਮੱਗਰੀ ਨੂੰ ਵੱਡੀ ਮਾਤਰਾ ਵਿੱਚ ਡਾਊਨਲੋਡ ਕਰਨਾ ਜਾਂ ਇਸਦੀਆਂ ਵੱਡੀ ਮਾਤਰਾ ਵਿੱਚ ਫ਼ੀਡਾਂ ਬਣਾਉਣੀਆਂ (ਜਾਂ ਕਿਸੇ ਵੀ ਹੋਰ ਵਿਅਕਤੀ ਨੂੰ ਅਜਿਹਾ ਕਰਨ ਦੇਣਾ);

    4. ਕਿਸੇ ਅਜਿਹੀ ਸੇਵਾ ਵਿੱਚ ਵਰਤਣ ਲਈ ਜੋ Google Maps ਲਈ ਬਦਲ ਹੈ ਜਾਂ ਕਾਫ਼ੀ ਹੱਦ ਤੱਕ ਇਸਦੇ ਨਾਲ ਮਿਲਦੀ-ਜੁਲਦੀ ਹੈ, ਕੋਈ ਹੋਰ ਮੈਪਿੰਗ ਸੰਬੰਧਿਤ ਡਾਟਾਸੈੱਟ (ਮੈਪਿੰਗ ਜਾਂ ਨੈਵੀਗੇਸ਼ਨ ਡਾਟਾਸੈੱਟ, ਕਾਰੋਬਾਰੀ ਸੂਚੀਕਰਨ ਡਾਟਾਬੇਸ, ਮੇਲਿੰਗ ਸੂਚੀ ਜਾਂ ਟੈਲੀਮਾਰਕਿਟਿੰਗ ਸੂਚੀ ਸਮੇਤ) ਬਣਾਉਣ ਜਾਂ ਵਧਾਉਣ ਲਈ Google Maps ਨੂੰ ਵਰਤਣਾ; ਜਾਂ

    5. Google ਵੱਲੋਂ ਮੁਹੱਈਆ ਕਰਵਾਈ ਗਈ Android Auto ਵਰਗੀ ਕਿਸੇ ਖਾਸ ਵਿਸ਼ੇਸ਼ਤਾ ਤੋਂ ਇਲਾਵਾ, ਅਸਲ-ਸਮੇਂ ਵਿੱਚ ਨੈਵੀਗੇਸ਼ਨ ਜਾਂ ਸਵੈਚਲਿਤ ਵਾਹਨ ਕੰਟਰੋਲ ਲਈ ਜਾਂ ਇਸਦੇ ਸੰਬੰਧ ਵਿੱਚ, Google Maps ਦੇ ਕਿਸੇ ਵੀ ਹਿੱਸੇ ਨੂੰ ਦੂਜੇ ਲੋਕਾਂ ਦੇ ਉਤਪਾਦਾਂ ਜਾਂ ਸੇਵਾਵਾਂ ਦੇ ਨਾਲ ਵਰਤਣਾ।

  4. ਅਸਲ ਹਾਲਾਤ; ਜੋਖਮ ਦਾ ਅਨੁਮਾਨ। ਜਦੋਂ ਤੁਸੀਂ Google Maps ਦੇ ਨਕਸ਼ੇ ਦਾ ਡਾਟਾ, ਟਰੈਫ਼ਿਕ, ਦਿਸ਼ਾਵਾਂ ਅਤੇ ਹੋਰ ਸਮੱਗਰੀ ਵਰਤਦੇ ਹੋ, ਤਾਂ ਹੋ ਸਕਦਾ ਹੈ ਤੁਸੀਂ ਦੇਖੋ ਕਿ ਅਸਲ ਹਾਲਾਤ ਨਕਸ਼ੇ ਦੇ ਨਤੀਜਿਆਂ ਅਤੇ ਸਮੱਗਰੀ ਤੋਂ ਵੱਖਰੇ ਹਨ, ਇਸ ਲਈ ਆਪਣੀ ਸੁਤੰਤਰ ਸੂਝ ਦੀ ਵਰਤੋਂ ਕਰੋ ਅਤੇ Google Maps ਨੂੰ ਆਪਣੇ ਜੋਖਮ 'ਤੇ ਵਰਤੋ। ਤੁਸੀਂ ਹਰ ਸਮੇਂ ਆਪਣੇ ਵਿਹਾਰ ਅਤੇ ਇਸਦੇ ਨਤੀਜਿਆਂ ਲਈ ਜ਼ਿੰਮੇਵਾਰ ਹੋ।

  5. Google Maps ਵਿੱਚ ਤੁਹਾਡੀ ਸਮੱਗਰੀ। ਤੁਹਾਡੇ ਵੱਲੋਂ Google Maps 'ਤੇ ਅੱਪਲੋਡ ਕੀਤੀ, ਸਪੁਰਦ ਕੀਤੀ, ਸਟੋਰ ਕੀਤੀ, ਭੇਜੀ ਗਈ ਜਾਂ ਪ੍ਰਾਪਤ ਕੀਤੀ ਸਮੱਗਰੀ "ਤੁਹਾਡੀ ਸਮੱਗਰੀ ਨੂੰ ਵਰਤਣ ਲਈ ਇਜਾਜ਼ਤ" ਨਾਮਕ ਸੈਕਸ਼ਨ ਵਿਚਲੇ ਲਾਇਸੰਸ ਸਮੇਤ Google ਦੇ ਸੇਵਾ ਦੇ ਨਿਯਮਾਂ ਦੇ ਅਧੀਨ ਹੈ। ਹਾਲਾਂਕਿ, ਸਿਰਫ਼ ਤੁਹਾਡੇ ਡੀਵਾਈਸ ਦੇ ਵਿੱਚ ਹੀ ਰਹਿਣ ਵਾਲੀ ਸਮੱਗਰੀ (ਜਿਵੇਂ ਕਿ ਸਥਾਨਕ ਤੌਰ 'ਤੇ ਸਟੋਰ ਕੀਤੀ KML ਫ਼ਾਈਲ), Google ਕੋਲ ਸਪੁਰਦ ਜਾਂ ਅੱਪਲੋਡ ਨਹੀਂ ਕੀਤੀ ਜਾਂਦੀ, ਇਸ ਲਈ ਉਹ ਸਮੱਗਰੀ ਉਸ ਲਾਇਸੰਸ ਦੇ ਅਧੀਨ ਨਹੀਂ ਆਉਂਦੀ।

  6. ਸਰਕਾਰੀ ਵਰਤੋਂਕਾਰ। ਜੇ ਤੁਸੀਂ ਕਿਸੇ ਸਰਕਾਰੀ ਇਕਾਈ ਦੇ ਪ੍ਰਤਿਨਿਧੀ ਵਜੋਂ Google Maps ਦੀ ਵਰਤੋਂ ਕਰ ਰਹੇ ਹੋ, ਤਾਂ ਹੇਠਾਂ ਦਿੱਤੇ ਨਿਯਮ ਲਾਗੂ ਹੁੰਦੇ ਹਨ:

    1. ਨਿਯੰਤ੍ਰਿਤ ਕਰਨ ਵਾਲਾ ਕਨੂੰਨ।

      1. ਸੰਯੁਕਤ ਰਾਜ ਅਤੇ ਯੂਰਪੀ ਸੰਘ ਵਿਚਲੀਆਂ ਸ਼ਹਿਰ ਜਾਂ ਰਾਜ ਦੀ ਸਰਕਾਰ ਦੀਆਂ ਇਕਾਈਆਂ ਲਈ, ਨਿਯੰਤ੍ਰਿਤ ਕਰਨ ਵਾਲੇ ਕਨੂੰਨ ਅਤੇ ਸਥਾਨ ਨਾਲ ਸੰਬੰਧਿਤ Google ਦੇ ਸੇਵਾ ਦੇ ਨਿਯਮ ਵਾਲਾ ਸੈਕਸ਼ਨ ਲਾਗੂ ਨਹੀਂ ਹੋਵੇਗਾ।

      2. ਸੰਯੁਕਤ ਰਾਜ ਦੀ ਸੰਘੀ ਸਰਕਾਰ ਦੀਆਂ ਇਕਾਈਆਂ ਲਈ, ਨਿਯੰਤ੍ਰਿਤ ਕਰਨ ਵਾਲੇ ਕਨੂੰਨ ਅਤੇ ਸਥਾਨ ਨਾਲ ਸੰਬੰਧਿਤ Google ਦੇ ਸੇਵਾ ਦੇ ਨਿਯਮ ਵਾਲੇ ਸੈਕਸ਼ਨ ਨੂੰ ਹੇਠਾਂ ਦਿੱਤੇ ਨਾਲ ਬਦਲ ਦਿੱਤਾ ਗਿਆ ਹੈ:

        “ਇਨ੍ਹਾਂ ਨਿਯਮਾਂ ਨੂੰ ਕਿਸੇ ਕਨੂੰਨੀ ਵਿਵਾਦ ਦੇ ਹਵਾਲੇ ਤੋਂ ਬਿਨਾਂ, ਸੰਯੁਕਤ ਰਾਜ ਅਮਰੀਕਾ ਦੇ ਕਨੂੰਨਾਂ ਰਾਹੀਂ ਨਿਯੰਤ੍ਰਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਮੁਤਾਬਕ ਹੀ ਇਨ੍ਹਾਂ ਦੀ ਵਿਆਖਿਆ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਪੂਰੀ ਤਰ੍ਹਾਂ ਨਾਲ ਸੰਘੀ ਕਨੂੰਨ ਵੱਲੋਂ ਇਜਾਜ਼ਤ ਦਿੱਤੀ ਹੱਦ ਤੱਕ: (A) ਲਾਗੂ ਹੋਣ ਵਾਲੇ ਸੰਘੀ ਕਨੂੰਨ ਦੀ ਗੈਰ-ਮੌਜੂਦਗੀ ਵਿੱਚ ਕੈਲੀਫ਼ੋਰਨੀਆ ਰਾਜ ਦੇ ਕਨੂੰਨ (ਕੈਲੀਫ਼ੋਰਨੀਆ ਦੇ ਕਨੂੰਨੀ ਵਿਵਾਦਾਂ ਸੰਬੰਧੀ ਨਿਯਮਾਂ ਨੂੰ ਛੱਡ ਕੇ) ਲਾਗੂ ਹੋਣਗੇ; ਅਤੇ (B) ਇਨ੍ਹਾਂ ਨਿਯਮਾਂ ਜਾਂ Google Maps ਕਰਕੇ ਪੈਦਾ ਹੋਣ ਵਾਲੇ ਜਾਂ ਇਨ੍ਹਾਂ ਦੇ ਸੰਬੰਧ ਵਿੱਚ ਕਿਸੇ ਵੀ ਵਿਵਾਦ ਦਾ ਹੱਲ ਸਿਰਫ਼ ਸੈਂਟਾ ਕਲਾਰਾ ਕਾਉਂਟੀ, ਕੈਲੀਫ਼ੋਰਨੀਆ ਦੀਆਂ ਸੰਘੀ ਅਦਾਲਤਾਂ ਵਿੱਚ ਹੀ ਕੀਤਾ ਜਾਵੇਗਾ ਅਤੇ ਧਿਰਾਂ ਉਨ੍ਹਾਂ ਅਦਾਲਤਾਂ ਵਿੱਚ ਨਿੱਜੀ ਅਧਿਕਾਰ ਖੇਤਰ ਲਈ ਸਹਿਮਤੀ ਦਿੰਦੀਆਂ ਹਨ।"

    2. ਯੂ.ਐੱਸ. ਸਰਕਾਰ ਦੇ ਪ੍ਰਤਿਬੰਧਿਤ ਅਧਿਕਾਰ। ਸੰਯੁਕਤ ਰਾਜ ਦੀ ਸੰਘੀ ਸਰਕਾਰ ਵੱਲੋਂ ਜਾਂ ਉਸਦੇ ਲਈ Google Maps ਤੱਕ ਸਾਰੀ ਪਹੁੰਚ ਜਾਂ ਇਸਦੀ ਵਰਤੋਂ Google Maps/Google Earth ਦੇ ਕਨੂੰਨੀ ਨੋਟਿਸਾਂ ਵਿੱਚ "ਯੂ.ਐੱਸ. ਸਰਕਾਰ ਦੇ ਪ੍ਰਤਿਬੰਧਿਤ ਅਧਿਕਾਰ" ਸੈਕਸ਼ਨ ਦੇ ਅਧੀਨ ਹੈ।